ਗੁਰਬਾਣੀ ਕੀਰਤਨ ਦੀਆਂ ਚੌਕੀਆਂ
ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੇਠ ਲਿੱਖੀਆਂ ਕੀਰਤਨ ਚੌਕੀਆਂ ਸਜਦੀਆਂ ਹਨ :
- ਤਿੰਨ ਪਹਿਰੇ ਦੀ ਚੌਕੀ
- ਆਸਾ ਦੀ ਵਾਰ ਦੀ ਚੌਕੀ
- ਬਿਲਾਵਲ ਦੀ ਪਹਿਲੀ ਚੌਕੀ
- ਅਨੰਦ ਦੀ ਚੌਕੀ
- ਚਰਨ ਕੰਵਲ ਦੀ ਚੌਕੀ
- ਸੋਦਰ ਤੋਂ ਪਹਿਲੀ ਚੌਕੀ
- ਆਰਤੀ ਦੀ ਚੌਕੀ
- ਕਲਿਆਣ ਦੀ ਚੌਕੀ
- ਕਾਨੜੇ ਦੀ ਜਾਂ ਕੀਰਤਨ ਸੋਹਿਲੇ ਦੀ ਚੌਕੀ
ਅਤੇ ਹਰ ਕੀਰਤਨ ਚੌਕੀ ਦੇ ਚਾਰ ਚਰਣ ਹੁੰਦੇ ਹਨ : ਸ਼ਾਨ, ਮੰਗਲਾਚਰਨ, ਸ਼ਬਦ ਗਾਇਨ ਤੇ ਪਉੜੀ। ਸ਼ਬਦ ਗਾਇਨ ਵਿੱਚ ਧਰੁਪਦ, ਖਿਆਲ, ਅੰਸ ਤੇ ਰਹਾਉ ਹੁੰਦੇ ਹਨ।