ਗੁਰੂ ਮਾਨਿਓ ਗ੍ਰੰਥ
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਣ ਤੋਂ ਬਾਅਦ ਜਦੋਂ ਤਲਵੰਡੀ ਸਾਬੋ ਵਿਖੇ ਰੈਨ-ਬਸੇਰਾ ਬਣਾਇਆ ਤਾਂ ਉੱਥੇ ‘ਆਦਿ ਗ੍ਰੰਥ’ ਦੀ ਸੰਪੂਰਨ ਬਾਣੀ ਨੂੰ ਲਿਖਤੀ ਰੂਪ ਪ੍ਰਦਾਨ ਕੀਤਾ। ਇਸ ਲਿਖਤੀ ਰੂਪ ਦੀ ਸੇਵਾ ਦੀ ਦਾ ਕਾਰਜ ਭਾਰ ਭਾਈ ਮਨੀ ਸਿੰਘ ਜੀ ਦੇ ਹਿੱਸੇ ਆਇਆ। ਇਸ ਗ੍ਰੰਥ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਅਤੇ ਜੈਜਾਵੰਤੀ ਰਾਗ ਸ਼ਾਮਿਲ ਕਰ ਰਾਗਾਂ ਦੀ ਗਿਣਤੀ 31 ਕਰ ਦਿੱਤੀ। ਇਸੇ ਪਵਿੱਤਰ ਧਰਮ ਗ੍ਰੰਥ ਨੂੰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਗੱਦੀ ਦੇ ਸਿੱਖਾਂ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਲੜ ਲਾਇਆ ਅਤੇ ‘ਸ਼ਬਦ ਗੁਰੂ’ ਦਾ ਨਵਾਂ ਪ੍ਰਸੰਗ ਸਥਾਪਿਤ ਕਰ ਦਿੱਤਾ।
ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ |
ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਕੋ ਮਾਨੀਓਹੁ, ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਲੇਹ।