BaaniKaraan Di Tarteeb – ਗੁਰੂ ਗ੍ਰੰਥ ਸਾਹਿਬ ਵਿੱਚ ਆਏ ਬਾਣੀਕਾਰਾਂ ਦੀ ਤਰਤੀਬ

ਗੁਰੂ ਗ੍ਰੰਥ ਸਾਹਿਬ ਵਿੱਚ ਆਏ ਬਾਣੀਕਾਰਾਂ ਦੀ ਤਰਤੀਬ

ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਭਾਸ਼ਾਵਾਂ ਦੇ ਸ਼ਬਦ ਮੌਜੂਦ ਹਨ ਪਰ ਇਨ੍ਹਾਂ ਦਾ ਪ੍ਰਗਟਾਅ ਗੁਰਮੁਖੀ ਲਿਪੀ ਵਿੱਚ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੀ ਭਾਸ਼ਾ ਪੰਜਾਬੀ, ਸਧੂਕੜੀ, ਪ੍ਰਾਕ੍ਰਿਤ, ਅਪਭ੍ਰੰਸ਼, ਬਜ, ਅਵਧੀ, ਗੁਜਰਾਤੀ, ਮਰਾਠੀ, ਬੰਗਲਾ ਅਤੇ ਫ਼ਾਰਸੀ ਆਦਿ ਦੇ ਸ਼ਬਦਾਂ ਦਾ ਮਿਸ਼ਰਨ

ਹੈ।

ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇੱਕ ਅਜਿਹੇ ਧਰਮ ਗ੍ਰੰਥ ਸੰਪਾਦਤ ਕਰਨਾ ਚਾਹੁੰਦੇ ਸਨ ਜੋ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸਰਹੱਦਾਂ ਤੋੜਦਾ ਹੋਇਆ ਸੰਸਾਰੀ ਪੱਧਰ ‘ਤੇ ਸਥਾਪਤ ਹੋਵੇ। ਇਸੇ ਕਰਕੇ ਜਿੱਥੇ ਇਸ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਅੰਕਿਤ ਕੀਤੀ ਗਈ, ਉੱਥੇ ਨਾਲ ਹੀ ਹਿੰਦੂ ਭਗਤਾਂ ਅਤੇ ਮੁਸਲਮਾਨ ਪੀਰਾਂ-ਫ਼ਕੀਰਾਂ ਦੀ ਬਾਣੀ ਨੂੰ ਵੀ ਯੋਗ ਥਾਂ ਦੇ ਕੇ ਸਨਮਾਨਿਆ ਗਿਆ।

ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭਟ ਅਤੇ 4 ਗੁਰਸਿੱਖ – ਕੁਲ 36 ਬਾਣੀਕਾਰਾਂ ਦੀ ਬਾਣੀ ਸ਼ਾਮਿਲ ਹੈ।

ਇਸ ਤਰ੍ਹਾਂ ਇਹ ਸੰਸਾਰ ਦਾ ਪਹਿਲਾ ਅਜਿਹਾ ਧਰਮ ਗ੍ਰੰਥ ਹੈ ਜਿਸ ਵਿੱਚ ਨਾ ਕੇਵਲ ਵੱਖ-ਵੱਖ ਧਰਮਾਂ ਸਗੋਂ ਵੱਖ-ਵੱਖ ਸਭਿਆਚਾਰਾਂ, ਬੋਲੀਆਂ ਅਤੇ ਜਾਤਾਂ ਦੇ ਮਨੁੱਖਾਂ ਨੂੰ ਥਾਂ ਦੇ ਕੇ ਮਾਨਵ ਸਨਮਾਨ ਨੂੰ ਸ਼ਿਖਰ ‘ਤੇ ਪਹੁੰਚਾਇਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਅੰਕਿਤ ਕਰਨ ਦੀ ਇਕੋ-ਇੱਕ ਕਸਵੱਟੀ, ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਸਨ, ਨਾ ਕਿ ਜਾਤੀ ਉੱਤਮਤਾ। ਇਸੇ ਕਰਕੇ ਹੀ ਜਿੱਥੇ ਭਗਤ ਰਵਿਦਾਸ ਜੀ ਚਮਾਰ ਜਾਤੀ ਨਾਲ ਸਬੰਧਤ ਹਨ, ਉੱਥੇ ਭਗਤ ਰਾਮਾਨੰਦ ਜੀ ਬ੍ਰਾਹਮਣ ਹਨ। ਪਰ ਗੁਰੂ ਘਰ ਜਨਮ ਉੱਤਮਤਾ ਨੂੰ ਨਕਾਰਦਾ ਹੈ ਅਤੇ ਬੌਧਿਕ ਉੱਤਮਤਾ ਨੂੰ ਪ੍ਰਵਾਨ ਕਰਦਾ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰਾਂ ਨੂੰ ਹਰੇਕ ਰਾਗ ਸ਼ੁਰੂ ਹੋਣ ਉੱਤੇ ਇੱਕ ਕ੍ਰਮ ਵਿੱਚ ਰਖਿਆ ਗਿਆ ਹੈ :

  1. ਪਹਿਲਾਂ ਗੁਰੂ ਸਾਹਿਬਾਨ ਦੀ ਬਾਣੀ ਕ੍ਰਮ ਅਨੁਸਾਰ
  2. ਫਿਰ ਭਗਤਾਂ ਦੀ ਬਾਣੀ
  3. ਭਟਾਂ ਦੀ ਬਾਣੀ
  4. ਗੁਰਸਿੱਖ ਬਾਣੀਕਾਰਾਂ ਦੀ ਰਚਨਾ