ਬਾਣੀ ਸੰਪਾਦਨ
ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਤ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਨੂੰ ਸੁਖੈਨ ਤਰੀਕੇ ਨਾਲ ਸਮਝਣ ਲਈ ਇਸਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਵੇਖਿਆ ਜਾ ਸਕਦਾ ਹੈ
- ਅੰਗ ਨੰਬਰ 1 ਤੋਂ 13 ਤਕ – ਨਿਤਨੇਮ ਦੀਆਂ ਬਾਣੀਆਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ‘ਜਪੁ’ ਰਾਗ ਰਹਿਤ ਬਾਣੀ ਹੈ ਅਤੇ ‘ਸੋ ਦਰੁ’ ਤੇ ‘ਸੋਹਿਲਾ’ ਦੇ ਸ਼ਬਦ ਸੰਗ੍ਰਹਿ ਰਾਗਾਂ ਵਿੱਚ ਵੀ ਹਨ।
- ਅੰਗ ਨੰਬਰ 14 ਤੋਂ 1353 ਤਕ ਇਹ ਸੰਪੂਰਨ ਰਾਗ ਬੱਧ ਬਾਣੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਵੱਡਾ ਹਿੱਸਾ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਹਿੱਸੇ ਨੂੰ 30 ਰਾਗਾਂ ਵਿੱਚ ਵੰਡਿਆ ਅਤੇ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪਵਿੱਤਰ ਰਚਨਾ ਅਤੇ ਜੈਜਾਵੰਤੀ ਰਾਗ ਦਰਜ ਕਰਕੇ ਰਾਗਾਂ ਦੀ ਗਿਣਤੀ 31 ਕਰ ਦਿੱਤੀ।
- ਅੰਗ ਨੰਬਰ 1353 ਤੋਂ 1430 ਤਕ ਇਸ ਹਿੱਸੇ ਵਿੱਚ ਅੰਕਿਤ ਬਾਣੀਆਂ ਦਾ ਵੇਰਵਾ ਇਸ ਤਰ੍ਹਾਂ ਹੈ :
1. ਸਲੋਕ ਸਹਸਕ੍ਰਿਤੀ ਮਹਲਾ ਪਹਿਲਾ 1353
2. ਸਲੋਕ ਸਹਸਕ੍ਰਿਤੀ ਮਹਲਾ ਪੰਜਵਾਂ 1353
3. ਗਾਥਾ ਮਹਲਾ ੫ 1360
4. ਫੁਨਹੇ ਮਹਲਾ ੫ 1361
5. ਚਉਬੋਲੇ ਮਹਲਾ ੫ 1363
6. ਸਲੋਕ ਭਗਤ ਕਬੀਰ ਜੀਉ ਕੇ 1364
7. ਸਲੋਕ ਸ਼ੇਖ ਫਰੀਦ ਕੇ 1377
8. ਸਵੱਈਏ ਸ੍ਰੀ ਮੁਖਬਾਕ ਮਹਲਾ ੫ 1385
9. ਸਵੱਈਏ ਭੱਟਾਂ ਕੇ 1389
10. ਸਲੋਕ ਵਾਰਾਂ ਤੇ ਵਧੀਕ 1410
11. ਸਲੋਕ ਮਹਲਾ ੯ 1426
12. ਮੁੰਦਾਵਣੀ ਮਹਲਾ ੫ 1429
13. ਰਾਗ ਮਾਲਾ 1429